Shayari · Gurmukhi

ਵਰਕੇ ਪੁਰਾਣੇ

Varke Purane

ਵਰਕੇ ਪੁਰਾਣੇ ਤਾਂ ਕਦੇ ਫੋਲੇ ਨੀ
ਸਭ ਜਾਣਦੇ ਆ ਬਸ ਬੋਲੇ ਨੀ

ਕੋਈ ਜਿਸਮਾਂ ਦੀ ਤਾਂ ਗੱਲ ਨਾ ਸੀ
ਇਹ ਸਭ ਰੂਹਾਂ ਦੇ ਸੀ ਰੌਲੇ ਨੀ

ਮਰੇ ਪਏ ਆਂ ਬਸ ਡੋਲੇ ਨੀ
ਦੁੱਖ ਬਹੁਤ ਨੇ ਕਦੇ ਤੋਲੇ ਨੀ

ਤੇਰੀ ਇੱਜਤ ਦੀ ਹਜੇ ਵੀ ਇੱਜਤ ਕਰਦਾ
ਤਾਂ ਹੀ ਤੇਰੇ ਭੇਤ ਕਿਸੇ ਅੱਗੇ ਖ੍ਹੋਲੇ ਨਹੀਂ

ਕੀ ਦਸਾਂ ਆਸ਼ਕ ਸੌਂਦੇ ਨੀ
ਨਾ ਸੋਚੀਂ ਮੈਨੂੰ ਫਰਕ ਨਹੀਂ ਪੈਂਦਾ

ਬਾਹਰੋਂ ਪੱਥਰ ਲੱਗਦਾ
ਅੰਦਰੋਂ ਹਜੇ ਵੀ ਦਿਲ ਪਏ ਪੋਲੇ ਨੀ

ਬਾਲੇ ਦੱਸੇ ਮੈਂ ਭੇਤ ਨਹੀਂ ਹਜੇ
ਹਲੇ ਬਹੁਤ ਦੁੱਖ ਪਏ ਦਿਲ ਦੇ ਓਹਲੇ ਨੀ

ਤੇਰੇ ਨਾਲ ਹਜੇ ਵੀ ਗੱਲ ਨੀ ਮੁਕਾਈ
ਅਸੀਂ ਹਜੇ ਆਖਰੀ ਸਲਾਮ ਤਾਂ ਬੋਲੇ ਨੀ

ਮੈਂ ਛੇਤੀ ਲਿਖਣਾ ਬੰਦ ਨਹੀਂ ਕਰਨਾ
ਲੋਕੀ ਵਾਹ ਵਾਹ ਤਾਂ ਹਲੇ ਬੋਲੇ ਹੀ ਨਹੀਂ

— NA MAIN SHAYAR

← Previousਚੁੱਪ ਮਾਰਗੀNext →ਕਿੰਨਾ ਸੋਹਣਾ ਇਹ ਵੀ ਵੇਖ ਸਕਦੇ ਆ