Shayari · Gurmukhi

ਸਿਖਰ ਦੁਪਹਿਰੇ ਦੁਆ ਪੜੀ ਐ

Sikhar Dupehre Dua Padi Ae

ਸਿਖਰ ਦੁਪਹਿਰੇ ਦੁਆ ਪੜੀ ਐ
ਓਹਦੇ ਚੇਹਰੇ ਤੋਂ ਇੱਕ ਗੱਲ ਪੜ੍ਹੀ ਐ
ਪੁੱਛਣ ਦੀ ਪਈ ਲੋੜ ਵੀ ਨਾ
ਮੈ ਅੱਖਾਂ ਵਿੱਚੋਂ ਨਾਹ ਪੜ੍ਹੀ ਏ
ਓਹਨੇ ਲਗਦੇ ਮੈਨੂੰ ਛੋਹ ਲੈਣਾ ਐ
ਮੇਰੀ ਅੱਖਾਂ ਮੂਹਰੇ ਮੌਤ ਖੜੀ ਐ
ਸਿਖਰ ਦੁਪਹਿਰੇ ਦੁਆ ਪੜ੍ਹੀ ਐ

ਕੁਝ ਐਸੀ ਓਹਦੀ ਤੋੜ ਲੱਗੀ ਐ
ਮੈਨੂੰ ਬੇਚੈਨੀ ਜੀ ਹੋਣ ਲੱਗੀ ਐ
ਓਹਨੇ ਬਣਕੇ ਸੁਪਨਾ ਆਉਣਾ ਲਗਦੈ
ਮੈਨੂੰ ਤਾਂਹੀਂ ਨੀਂਦ ਜੀ ਆਉਣ ਲੱਗੀ ਐ

ਓਹ ਪਤਾ ਨੀ ਕਾਹਤੋਂ ਸੱਜੀ ਜਾਵੇ
ਉਹ ਫੁੱਲਾਂ ਤੋਂ ਸੋਹਣੀ ਲੱਗੀ ਜਾਵੇ
ਏਕ ਪਲ ਲੱਗੇ ਓਹ ਮੇਰੀ ਨਹੀਂ
ਦੂਜੇ ਪਲ ਵੇਖ ਮੇਰੇ ਵੱਲ ਹੱਸੀ ਜਾਵੇ
ਬਾਹਲਾ ਬੋਲਣਾ ਓਹਦੀ ਫਿਤਰਤ ਨਹੀਂ
ਦਿਲ ਦੇ ਭੇਤ ਮੈਨੂੰ ਪਰ ਦੱਸੀ ਜਾਵੇ

ਓਹਨੂੰ ਸੁਣਿਐ ਸ਼ੌਕ ਕਿਤਾਬਾਂ ਦਾ
ਓਹ ਪੜ੍ਹਿਆਂ ਨੂੰ ਪੜ੍ਹਨੇ ਲਾ ਸਕਦੀ ਐ

ਹਰ ਸ਼ੈਅ ਕੀਮਤੀ ਓਹਦੇ ਨਾਂ ਕੀਤੀ ਐ
ਮੈਂ ਮੇਰੀ ਜਾਣ ਦੀ ਬਾਜ਼ੀ ਲਾ ਦਿੱਤੀ ਐ
ਹੁਣ ਹਾਰ ਜਿੱਤ ਦਾ ਕੋਈ ਫ਼ਰਕ ਨਹੀਂ
ਮੈਂ ਆਪਣੀ ਜਾਨ ਲਈ ਆਪਣੀ ਜਾਨ ਦਿੱਤੀ ਐ

ਓਹਦਾ ਹੋਣਾ ਲੱਗੇ ਜੌ ਹਵਾ ਈ ਐ
ਓਹ ਮੇਰੇ ਨੇੜੇ ਜਿਵੇਂ ਸਾਹ ਈ ਐ
ਮੈ ਓਹਦੇ ਤੋਂ ਓਹਲੇ ਨਹੀਂ
ਮੇਰੀ ਮੰਜ਼ਿਲ ਤੇ ਓਹ ਮੇਰਾ ਰਾਹ ਵੀ ਐ

— NA MAIN SHAYAR

← Previousਮੈਂ ਪਿੱਛੇ ਮੁੜ ਆਇਆਂNext →ਤੈਨੂੰ ਪਿਆਰ ਤਾ ਕਰਦੇ ਆ