ਮੈਂ ਅੰਬਰਾਂ ਨੂੰ ਹੱਥ ਲਾ ਮੁੜ ਆਇਆਂ
ਓਹਨੂੰ ਰੱਬ ਦੇ ਵਾਂਗੂ ਚਾਅ ਮੁੜ ਆਇਆਂ
ਬੜੀਆਂ ਸੁੱਖਾਂ ਸੀ ਸੁੱਖੀਆਂ ਸਾਡੇ ਸਾਥ ਦੀਆਂ
ਕਰ ਏਕ ਹੋਰ ਮੈਂ ਫ਼ਰਿਆਦ ਮੁੜ ਆਇਆਂ
ਓਹਨੂੰ ਰੱਬ ਦੇ ਵਾਂਗੂੰ ਚਾਅ ਮੁੜ ਆਇਆਂ
ਮੈਂ ਪਤਾ ਨਾ ਲੱਭੇ ਓਹਦਾ ਘਰ ਮੁੜ ਆਇਆਂ
ਜਿਥੋਂ ਤੁਰਿਆ ਸੀ ਓਸੇ ਘਰ ਮੁੜ ਆਇਆਂ
ਮੈਂ ਛੱਲਾ ਓਹਦੇ ਹੱਥ ਦਾ ਉਂਗਲੀ ਪਾਇਆ ਸੀ
ਮੈਂ ਲੱਭ ਓਹ ਛੱਲਾ ਬੇਕਦਰ ਮੁੜ ਆਇਆਂ
ਹੱਥ ਜੋੜ ਮੈਂ ਓਹਨੂੰ ਸਲਾਮ ਮੁੜ ਆਇਆਂ
ਸੀ ਮੈਂ ਰੱਬ ਦੇ ਕਰ ਦੀਦਾਰ ਮੁੜ ਆਇਆਂ
ਹੱਥਾਂ ਚ ਪਿਆਰ ਦੀ ਲਕੀਰ ਮੁੜ ਆਇਆਂ
ਮੈਂ ਵਾਪਸ ਬਣ ਫ਼ਕੀਰ ਮੁੜ ਆਇਆਂ
ਓਹਦੇ ਕੋਲ ਦੇਣ ਨੂੰ ਕੁਝ ਵੀ ਨਹੀਂ ਸੀ
ਪਾਕੇ ਝੋਲੀ ਮੈਂ ਤਕਦੀਰ ਮੁੜ ਆਇਆਂ
ਆਵੇ ਓਹਨੂੰ ਮੇਰੀ ਯਾਦ ਮੁੜ ਆਇਆਂ
ਤਾਂਹੀਂ ਓਹਦੇ ਵਿਆਹ ਦਾ ਕਰ ਮੈਂ ਚਾਅ ਮੁੜ ਆਇਆਂ
ਓਹਨੂੰ ਰੱਬ ਦੇ ਵਾਂਗੂ ਚਾਅ ਮੁੜ ਆਇਆ
ਮੈਂ ਵਾਅਦੇ ਭੁੱਲਕੇ ਓਹਦੇ ਹਾਰ ਮੁੜ ਆਇਆਂ
ਜੇਤੂ ਕਰਾਰ ਸੀ ਕਰਤਾ ਹਾਰ ਮੁੜ ਆਇਆਂ
ਕੁਰਬਾਨ ਮੈਂ ਓਹਦਾ ਪਿਆਰ ਮੁੜ ਆਇਆਂ
ਮੈਂ ਰਾਤ ਦਾ ਸੋਹਣਾ ਸੁਪਨਾ ਮੰਨਕੇ
ਸਵੇਰੇ ਉੱਠਣ ਸਾਰ ਭੁੱਲ ਆਇਆਂ
ਓਹਨੂੰ ਰੱਬ ਦੇ ਵਾਂਗੂ ਚਾਅ ਮੁੜ ਆਈਆਂ
ਸੁੱਖਾਂ ਸੁੱਖੀਆਂ ਕੰਮ ਨਾ ਆਈਆਂ
ਫੇਰ ਮਿਲਾਂਗੇ ਕੇਹ ਕੇ ਕਾਸ਼ ਮੁੜ ਆਇਆਂ
ਬਿਨਾ ਵੀ ਮੈਥੋਂ ਜੀਅ ਨੀ ਹੋਣਾ
ਜਿੰਦਾ ਬਣਕੇ ਲਾਸ਼ ਮੁੜ ਆਇਆਂ
ਮੈਂ ਬਾਂਹ ਤੇ ਲੱਗੇ ਟੱਕ ਭੁੱਲ ਆਇਆਂ
ਕਰਕੇ ਗੈਰ ਮੁੜ ਆਇਆ
ਓਹਨੂੰ ਰੱਬ ਦੇ ਵਾਂਗੂ ਚਾਅ ਮੁੜ ਆਇਆਂ
ਕਰ ਖੁਸ਼ੀ ਦੀ ਗੱਲ ਮੈਂ ਚੱਲ ਮੁੜ ਆਇਆਂ
ਮੈ ਓਹਦੇ ਚੇਹਰੇ ਤੇ ਵੇਖ ਮੁਸਕਾਨ ਮੁੜ ਆਇਆਂ
ਹੁਣ ਮੁੜਕੇ ਪਿਆਰ ਤਾਂ ਹੋਣਾ ਨੀ
ਆਖਰੀ ਕੇਹ ਕੇ ਪਿਆਰ ਮੁੜ ਆਇਆਂ
ਰੂਹ ਨੂੰ ਓਸੇ ਦੇ ਨਾਂ ਕਰ ਆਇਆਂ
ਓਹਨੂੰ ਰੱਬ ਦੇ ਵਾਂਗੂ ਚਾਅ ਮੁੜ ਆਇਆਂ
— NA MAIN SHAYAR