Shayari · Gurmukhi

ਸਵਾਲ ਲਾਜ਼ਮੀ ਨੇ!

Sawal Lazmi Ne!

ਕੋਈ ਮਰਿਆ ਕਿੱਦਾਂ ਮਰ ਸਕਦੈ
ਆਸ਼ਿਕ ਸੱਚਾ ਕਿੱਦਾਂ ਹਰ ਸਕਦੈ ?

ਦਿਲ ਦੇ ਵਟੇ ਦਿਲ ਨੂੰ ਦੇਕੇ
ਕੋਈ ਕਿੱਦਾਂ ਸੌਦਾ ਦਿਲ ਦਾ ਕਰ ਸਕਦੈ ?

ਜਿਹਨੂੰ ਫੁੱਲ ਕੇਹ ਕੇ ਤੋੜਿਆ ਹੋਵੈ
ਓਹ ਟਾਹਣੀ ਉੱਤੇ ਕਿੱਦਾਂ ਟਿਕ ਸਕਦੈ ?

ਓਹਦੀ ਰਾਖੀ ਛਾਤੀ ਵਾਲਾ
ਓਹਦਾ ਦਰਦੀ ਕਿੱਦਾਂ ਬਣ ਸਕਦੈ ?

ਕੋਈ ਪੁੱਛੇ ਮੇਥੋਂ ਆਕੇ ਸੱਜਣਾ
ਸੱਚੇ ਪਿਆਰ ਦਾ ਕੋਈ ਮੁੱਲ ਨੀ ਹੁੰਦਾ

ਜਿਹੜਾ ਦਿਲ ਨੂੰ ਦਿਲ ਹੀ ਸਮਝੈ
ਓਹੀਓ ਸੱਚਾ ਕਹਿ ਸਕਦੈ

ਜੇ ਤਕਦੀਰ ਨੂੰ ਮਨਜ਼ੂਰ ਨਾ ਹੋਵੇ
ਕੋਈ ਮਿਲਿਆ ਕਿੱਦਾਂ ਰਹਿ ਸਕਦੈ ?

ਕੋਈ ਕੋਲ ਨੇ ਆਕੇ ਸੁਣਾਦੇ ਪੀੜਾਂ
ਮੈਂ ਰੋ ਲੈਂਦਾ ਸੁਣ ਸੁਣ ਕੇਹ ਕੇ

ਜ਼ਾਹਿਰ ਪੀੜਾਂ ਲੁਕੀਆਂ ਰਹਿਗੀਆਂ
ਕੋਈ ਕਿੱਦਾਂ ਗੱਲ ਦਿਲ ਦੀ ਖੋਲ ਸਕਦੈ ?

(ਨਾ ਮੈਂ ਸ਼ਾਇਰ)

— NA MAIN SHAYAR

← Previousਚਾਹ ਤੇ ਨਾਂਹNext →ਮੈਂ ਪਿੱਛੇ ਮੁੜ ਆਇਆਂ