ਓਹਦਾ ਸਾਥ ਸੀ ਚੰਗਾ ਲਗਦਾ
ਬਸ ਬਹਾਨਾ ਬਣਿਆ ਚਾਹ ਦਾ ਸੀ
ਓਹਦੇ ਮਿੱਠੇ ਬੋਲ ਸੀ ਚੰਗੇ ਲਗਦੇ
ਓਹਦਾ ਬੋਲਣਾ ਮਿੱਠਾ ਸ਼ਹਿਦ ਦਾ ਸੀ
ਬਹੁਤੇ ਯਾਦ ਵੀ ਨਹੀਂਓ ਮੈਨੂੰ
ਯਾਰ ਪੁਰਾਣਾ ਕੇਹੜਾ ਸੀ
ਬਸ ਇੱਕੋ ਗੱਲ ਹੈ ਯਾਦ ਮੈਨੂੰ
ਓਹਦੇ ਹੱਥ ਦੀ ਓਹੀ ਚਾਅ ਯਾਦ ਮੈਨੂੰ
ਉਦੋਂ ਸਾਥ ਸੀ ਚੰਗਾ ਲਗਦਾ
ਬਸ ਬਹਾਨਾ ਬਣਿਆ ਚਾਹ ਦਾ ਸੀ
ਮੇਰੀ ਹੱਥ ਲਿਖਤ ਮੈਨੂੰ ਚੰਗੀ ਲਗਦੀ
ਮੈਂ ਲਿਖਦਾ ਨਾਂਹ ਓਹਦਾ ਸੀ
ਓਹਦੋ ਉਹ ਵੀ ਪੜਦੀ ਚੰਗੀ ਲਗਦੀ
ਜਦੋ ਪੜ੍ਹਦੀ ਨਾਮ ਮੇਰਾ ਸੀ
ਕੁਝ ਯਾਦਾਂ ਛੱਡੀਆਂ ਹੁੰਦੀਆਂ
ਕੁਝ ਛੱਡ ਗਿਆਂ ਯਾਦਾਂ ਹੁੰਦੀਆਂ
ਮੈ ਓਹਨੂੰ ਬਾਹਲਾ ਪਿਆਰ ਸੀ ਕਰਦਾ
ਓਹ ਅੰਦਰੋਂ ਨਾਂਹ ਕਹਿੰਦੀ ਸੀ
ਉਦੋ ਨਾਲ ਸੀ ਚੰਗਾ ਲਗਦਾ
ਬਸ ਬਹਾਨਾ ਬਣਿਆ ਚਾਹ ਦਾ ਸੀ
ਇਓਂ ਜਾਪੇ ਮੇਰੀ ਹੋਂਦ ਏ ਨਾਂਹ ਮੇਰੀ
ਜਿੱਦਾਂ ਕੋਈ ਸੱਚੀ ਗੱਲ ਸੀ ਲਿਖੀ ਡਾਇਰੀ
ਮੈਂ ਪੜਦਾ ਅੱਖਰੋ ਅੱਖਰ ਵਾਰੀ ਵਾਰੀ
ਇਹ ਕੋਈ ਸੁਪਨਾ ਨਹੀਂ ਸੀ ਸੁਬਾਹ ਵੇਲੇ ਦਾ
ਮੈਂ ਹਕੀਕਤ ਵਿਚ ਦਿਨ ਕਟਦਾ ਸੀ
ਓ ਸਾਥ ਸੀ ਚੰਗਾ ਲਗਦਾ
ਬਸ ਬਹਾਨਾ ਬਣਿਆ ਚਾਹ ਦਾ ਸੀ
ਕੁਝ ਗੱਲ੍ਹਾਂ ਅੱਜ ਵੀ ਚੰਗੀਆਂ ਲਗਦੀਆਂ
ਕੁਝ ਲਗਦੀਆਂ ਅੱਜ ਵੀ ਮਾੜੀਆਂ ਨੇ
ਮੈਂ ਰੱਖੀਆਂ ਸਾਂਭ ਸਾਂਭ ਕੁਝ ਯਾਦਾਂ ਨੂੰ
ਤੇ ਕੁਝ ਯਾਦਾਂ ਦਿੱਤੀਆਂ ਸਾੜੀਆਂ ਮੈਂ
ਓਦਾਂ ਕਰਦੀ ਓ ਵੀ ਯਾਦ ਹੋਣੀ
ਕੁਝ ਯਾਦਾਂ ਓਹਨੂੰ ਲਾੜੀਆਂ ਨੇ
ਉਹ ਸਾਥ ਸੀ ਚੰਗਾ ਲਗਦਾ
ਬਸ ਬਹਾਨਾ ਬਣਿਆ ਚਾਹ ਦਾ ਸੀ
।।।।।।।।।।।।।।।।।।।।।।।।।।।।।।।।।।।।
ਮੈਂ ਲਿਖਦਾ ਰਹਿਨਾਂ ਓਹਦੇ ਬਾਰੇ
ਏਹ ਪੀੜ ਮੇਰੀ ਮੇਰਾ ਸਾਥੀ ਏ
ਮੇਰੇ ਹਰ ਇਕ ਦਰਦ ਨੂੰ ਲਫ਼ਜ਼ ਬਣਾਕੇ
ਦਰਦ ਲਿਖਿਆ ਸ਼ਾਇਰੀ ਏ
ਉਹ ਸਾਥ ਸੀ ਚੰਗਾ ਲਗਦਾ
ਬਸ ਬਹਾਨਾ ਬਣਿਆ ਚਾਹ ਦਾ ਸੀ
ਮੈਂ ਅੱਜ ਵੀ ਓਹਦੇ ਨਾਲ ਦਾ ਬਹਾਨਾ ਲਭਦਾ
ਚਾਹ ਮੈਂ ਅੱਜ ਵੀ ਪੀਂਦਾ ਨਹੀਂ
ਬਸ ਬੈਠ ਉਡੀਕਾਂ ਰਾਹਾਂ ਤੱਕਦਾ
ਜੇ ਯਾਦ ਓਹਦੀ ਆਜੇ ਕਿਤੇ
ਮੈਂ ਹੁਣ ਵੀ ਓਹਦੇ ਬਾਝੋਂ ਪੀਂਦਾ ਨੀ
ਓਹਦਾ ਮੁੱਲ ਕੋਈ ਪੈਸੇ ਨਾਲ ਨੀ
ਓਦਾਂ ਮੁੱਲ ਕੋਈ ਡਾਇਰੀ ਦਾ ਨੀ ਸੀ
— NA MAIN SHAYAR