ਓਹਦਾ ਸਾਥ ਸੀ ਚੰਗਾ ਲਗਦਾ। ਬਸ ਬਹਾਨਾ ਬਣਿਆ ਚਾਹ ਦਾ ਸੀ।
ਮੈਨੂੰ ਨਾਂਹ ਨਾ ਕਰਨੀ ਆਵੇ। ਬਸ ਮਸਲਾ ਉਹਦੀ ਹਾਂ ਦਾ ਸੀ।
ਮੈਨੂੰ ਸੁਪਨੇ ਵਿਚ ਵੀ ਛੱਡਕੇ ਤੁਰਗੀ। ਮੈਂ ਉਡੀਕ ਚ ਖੜਿਆ ਤਾਂ ਦਾ ਸੀ।
ਓਹਦਾ ਸਾਥ ਸੀ ਚੰਗਾ ਲਗਦਾ। ਬਸ ਬਹਾਨਾ ਬਣਿਆ ਚਾਹ ਦਾ ਸੀ।
ਓਸ ਹੀਰ ਨੂੰ ਸ਼ੌਕ ਸੀ ਹੀਰਿਆਂ ਦਾ। ਮਸਲਾ ਜੇਬ ਚ ਪਈ ਭਾਣ ਦਾ ਸੀ।
ਲਿੱਤੀ ਗਾਨੀ ਦਾ ਪਿਆ ਮੁੱਲ ਕੋਈ ਨਾ। ਜੋ ਵੇਚਿਆ ਹਾਰ ਦੋ ਤੋਲੇ ਮਾਂ ਦਾ ਸੀ।
ਓਹਦਾ ਸਾਥ ਸੀ ਚੰਗਾ ਲਗਦਾ। ਬਸ ਬਹਾਨਾ ਬਣਿਆ ਚਾਹ ਦਾ ਸੀ।
ਮੈਂ ਟੁੱਟੀ ਲੱਤ ਲੈ ਤੁਰ ਪਿਆ ਓਹਦੇ ਵੱਲ ਨੂੰ। ਓਹਨੇ ਬਹਾਨਾ ਮਾਰਿਆ ਜੁਖਾਮ ਦਾ ਸੀ।
ਉਹਦੇ ਜਿਸਮ ਦੇ ਆਸ਼ਿਕ਼ ਹੋਰ ਬੜੇ ਨੇ। ਮਸਲਾ ਰੂਹ ਦੀ ਅਸਲ ਪਛਾਣ ਦਾ ਸੀ।
ਓਹਦਾ ਸਾਥ ਸੀ ਚੰਗਾ ਲਗਦਾ। ਬਸ ਬਹਾਨਾ ਬਣਿਆ ਚਾਹ ਦਾ ਸੀ।
ਓਹ ਤਾਂ ਹਸਕੇ ਟਾਲ ਗਈ। ਮੈਨੂੰ ਫ਼ਿਕਰ ਓਹਦੀ ਮੁਸਕਾਨ ਦਾ ਸੀ।
ਮੈਨੂੰ ਆਉਂਦੇ ਹੋਰ ਵੀ ਸਾਖ ਬਥੇਰੇ ਨੇ। ਮਸਲਾ ਓਹਨੂੰ ਦਿੱਤੀ ਜ਼ੁਬਾਨ ਦਾ ਸੀ।
ਓਹਦਾ ਸਾਥ ਸੀ ਚੰਗਾ ਲਗਦਾ। ਬਸ ਬਹਾਨਾ ਬਣਿਆ ਚਾਹ ਦਾ ਸੀ।
ਓਹ ਚੁੱਪ ਰਹਿ ਕੇ ਵੀ ਗੱਲ ਟਾਲ ਗਈ। ਮਸਲਾ ਅੱਖਾਂ ਦੇ ਇਸ ਬਿਆਨ ਦਾ ਸੀ।
ਮੁੜਕੇ ਓਹਨੇ ਵੇਖਿਆ ਵੀ ਨਾ। ਮਸਲਾ ਮੇਰੇ ਹੀ ਲੱਗੇ ਧਿਆਨ ਦਾ ਸੀ।
ਓਹਦਾ ਸਾਥ ਸੀ ਚੰਗਾ ਲਗਦਾ। ਬਸ ਬਹਾਨਾ ਬਣਿਆ ਚਾਹ ਦਾ ਸੀ।
ਇਸ਼ਕ ਤੋਂ ਹਾਰਿਆ ਨਹੀਂ ਸੀ ਮੈਂ। ਮਸਲਾ ਓਹਦਾ ਕੀਤੇ ਇੰਤਜ਼ਾਰ ਦਾ ਸੀ।
ਘੁੱਟ ਜ਼ਹਿਰ ਦਾ ਵੀ ਫੇਰ ਦੂਰ ਰਿਹਾ ਨਾ। ਮਸਲਾ ਪਿਓ ਦੇ ਡੁੱਬਦੇ ਨਾਮ ਦਾ ਸੀ।
ਪੁੱਤਾਂ ਬਾਜੋਂ ਮਰ ਜਾਂਦੀਆਂ ਮਾਵਾਂ ਨੇ। ਮਸਲਾ ਸਾਰਾ ਮੇਰੀ ਮਾਂ ਦਾ ਸੀ।
ਓਹਦਾ ਸਾਥ ਸੀ ਚੰਗਾ ਲਗਦਾ। ਬਸ ਬਹਾਨਾ ਬਣਿਆ ਚਾਹ ਦਾ ਸੀ।
— NA MAIN SHAYAR